ਕਾਸਟਿੰਗ ਡਾਇਰੈਕਟਰ ਦੇ ਰਿਜੇਕਸ਼ਨ ਤੋਂ ਬਾਅਦ ਵੀ ਬਾਲੀਵੁੱਡ ‘ਚ ਚੱਲ ਰਿਹੈ ਇਸ ਐਕਟਰ ਦਾ ਸਿੱਕਾ

Spread the love

ਮੁੰਬਈ (ਬਿਊਰੋ) — ਅਦਾਕਾਰ ਮਨਜੋਤ ਸਿੰਘ ਨੇ ਆਪਣੀ ਮਿਹਨਤ ਦੇ ਸਦਕਾ ਫਿਲਮੀ ਨਗਰੀ ‘ਚ ਆਪਣੀ ਖਾਸ ਪਛਾਣ ਕਾਇਮ ਕਰ ਲਈ ਹੈ। ਹੁਣ ਉਹ ਫਿਲਮ ‘ਡਰੀਮ ਗਰਲ’ ‘ਚ ਆਯੁਸ਼ਮਾਨ ਖੁਰਾਣਾ ਦੇ ਦੋਸਤ ਦਾ ਕਿਰਦਾਰ ਨਿਭਾ ਰਹੇ ਹਨ। ਅਦਾਕਾਰ ਮਨਜੋਤ ਦੀ ਗੱਲ ਕਰੀਏ ਤਾਂ ਉਹ ਵੀ ਫਿਲਮ ‘ਚ ਆਪਣੇ ਡਾਇਲਾਗਸ ਨਾਲ ਖੂਬ ਰੌਣਕਾਂ ਲਗਾਉਣਗੇ। ਉਨ੍ਹਾਂ ਦਾ ਸਬੰਧ ਫਿਲਮੀ ਬੈਕਗਰਾਊਂਡ ਦਾ ਨਹੀਂ ਰਿਹਾ ਹੈ। ਇਸ ਦੇ ਬਾਵਜੂਦ ਵੀ ਉਹ ਬਾਲੀਵੁੱਡ ‘ਚ ਆਪਣੀ ਥਾਂ ਬਣਾਉਣ ‘ਚ ਕਾਮਯਾਬ ਰਹੇ ਹਨ।

ਉਹ ਇਕ ਤੋਂ ਬਾਅਦ ਇਕ ਫਿਲਮਾਂ ‘ਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ।
ਉਨ੍ਹਾਂ ਨੇ ਡਾਇਰੈਕਟਰ ਦਿਬਾਕਰ ਬੈਨਰਜੀ ਦੀ ਫਿਲਮ ‘ਓਏ ਲੱਕੀ ਲੱਕੀ ਓਏ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਮਨਜੋਤ ਨੇ ਇਸ ਤੋਂ ਪਹਿਲਾਂ ਕਦੇ ਵੀ ਐਕਟਿੰਗ ਨਹੀਂ ਕੀਤੀ ਸੀ ਅਤੇ ਕਾਸਟਿੰਗ ਡਾਇਰੈਕਟਰ ਨੇ ਉਨ੍ਹਾਂ ਨੂੰ ਆਡੀਸ਼ਨ ਤੋਂ ਬਾਅਦ ਰਿਜੇਕਟ ਕਰ ਦਿੱਤਾ ਸੀ ਪਰ ਡਾਇਰੈਕਟਰ ਦਿਬਾਕਰ ਬੈਨਰਜੀ ਨੇ ਫਿਲਮ ‘ਚ ਮਨਜੋਤ ਨੂੰ ਲੈਣ ਦਾ ਮਨ ਬਣਾ ਲਿਆ ਸੀ।

ਜੱਸ ਦਈਏ ਕਿ ‘ਓਏ ਲੱਕੀ ਲੱਕੀ ਓਏ’ ਫਿਲਮ ਲਈ ਮਨਜੋਤ ਸਿੰਘ ਨੇ ਸਖਤ ਮਿਹਨਤ ਕੀਤੀ ਅਤੇ ਜਦੋਂ ਫਿਲਮ ਰਿਲੀਜ਼ ਹੋਈ ਤਾਂ ਉਨ੍ਹਾਂ ਦੇ ਕੰਮ ਦੀ ਖੂਬ ਤਾਰੀਫ ਹੋਈ। ਇਸੇ ਫਿਲਮ ‘ਚ ਉਨ੍ਹਾਂ ਦੀ ਵਧੀਆ ਅਦਾਕਾਰੀ ਦੀ ਬਦੌਲਤ ਉਨ੍ਹਾਂ ਨੂੰ ‘ਬੈਸਟ ਡੈਬਿਊ ਐਕਟਰ’ ਦਾ ‘ਫਿਲਮਫੇਅਰ ਕ੍ਰਿਟਿਕਸ ਐਵਾਰਡ’ ਵੀ ਮਿਲਿਆ। ਇਸ ਤੋਂ ਬਾਅਦ ਮਨਜੋਤ ਦੀ ਝੋਲੀ ਇਕ ਤੋਂ ਬਾਅਦ ਇਕ ਕਈ ਫਿਲਮਾਂ ਪਈਆਂ ਅਤੇ ਇਨ੍ਹਾਂ ਫਿਲਮਾਂ ਦੀ ਬਦੌਲਤ ਬਾਲੀਵੁੱਡ ‘ਚ ਉਨ੍ਹਾਂ ਦਾ ਚੰਗਾ ਨਾਂ ਬਣ ਗਿਆ। ਹੁਣ ਤੱਕ ਉਹ ‘ਉਡਾਣ’, ‘ਸਟੂਡੈਂਟ ਆਫ ਦਿ ਈਅਰ 2’, ‘ਜਬ ਹੈਰੀ ਮੀਟ ਸੇਜ਼ਲ’ ਸਮੇਤ ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਹਨ।

TheLogicalNews

Disclaimer: This story is auto-aggregated by a computer program and has not been created or edited by TheLogicalNews. Publisher: Pollywoodtadka punjabi

Leave a Reply

Your email address will not be published. Required fields are marked *