ਅਮਰੀਕਾ ‘ਚ ਕੋਰੋਨਾ ਨਾਲ 24 ਘੰਟੇ ‘ਚ 1435 ਮੌਤਾਂ

ਵਾਸ਼ਿੰਗਟਨ, 3 ਮਈ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਵਿਡ-19 ਦਾ ਕਹਿਰ ਲਗਾਤਾਰ ਜਾਰੀ ਹੈ। ਅਮਰੀਕਾ ਵਿਚ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੌਤਾਂ ਦਾ ਸਿਲਸਿਲਾ ਜਾਰੀ ਹੈ। ਜਾਨਸ ਹਾਪਕਿਨਜ਼ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 1435 ਲੋਕਾਂ ਦੀ ਮੌਤ ਹੋਈ ਹੈ। ਇੱਥੇ ਮ੍ਰਿਤਕਾਂ ਦੀ ਗਿਣਤੀ 67 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ ਅਤੇ 11,60,774 ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਹੁਣ ਤੱਕ ਕੁੱਲ 67,444 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿਚ ਸ਼ਨੀਵਾਰ ਨੂੰ 474 ਲੋਕਾਂ ਦੀ ਮੌਤ ਹੋਈ। 21 ਅਪ੍ਰੈਲ ਦੇ ਬਾਅਦ ਦੇਸ਼ ਵਿਚ ਕੋਰੋਨਾ ਕਾਰਨ ਇਕ ਦਿਨ ਵਿਚ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਂਝ ਇਟਲੀ ਵਿਚ ਹੁਣ ਤੱਕ 28,710 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 209,328 ਪੀੜਤ ਹਨ।
ਕੋਰੋਨਾਵਾਇਰਸ ਦੇ ਕਹਿਰ ਦੇ ਸ਼ਿਕਾਰ ਯੂਰਪ ਵਿਚ ਵੀ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਯੂਰਪ ਵਿਚ ਇਨਫੈਕਸ਼ਨ ਦੇ ਮਾਮਲੇ 15 ਲੱਖ ਦੇ ਪਾਰ ਹੋ ਕੇ 15,06,852 ਹੋ ਚੁੱਕੇ ਹਨ, ਜੋ ਪੂਰੀ ਦੁਨੀਆ ਦੇ ਕੁੱਲ ਅੰਕੜਿਆਂ ਦੇ ਲੱਗਭਗ ਅੱਧੇ ਹਨ। ਯੂਰਪ ਵਿਚ ਇਸ ਇਨਫੈਕਸ਼ਨ ਨਾਲ 1,40,268 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ਾਂ ਵਿਚ ਜਿੱਥੇ ਕੋਰੋਨਾ ਦਾ ਸਭ ਤੋਂ ਵੱਧ ਅਸਰ ਪਿਆ ਹੈ ਉਹਨਾਂ ਵਿਚ ਇਟਲੀ, ਫਰਾਂਸ, ਸਪੇਨ, ਬ੍ਰਿਟੇਨ ਅਤੇ ਜਰਮਨੀ ਹਨ।

ਜਦਕਿ ਪੂਰੀ ਦੁਨੀਆ ਵਿਚ ਕੋਵਿਡ-19 ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 2.44 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਕੋਰੋਨਾਵਾਇਰਸ ਕਾਰਨ ਬੈਲਜੀਅਮ ਵਿਚ ਮੌਤ ਦਰ ਸਭ ਤੋਂ ਵੱਧ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ ਇੱਥੇ ਕੋਰੋਨਾ ਪ੍ਰਤੀ 10 ਲੱਖ ਵਿਚੋਂ 670 ਲੋਕਾਂ ਦੀ ਜਾਨ ਲੈ ਰਿਹਾ ਹੈ। ਬੈਲਜੀਅਮ ਵਿਚ ਸ਼ਨੀਵਾਰ ਦੁਪਹਿਰ ਤੱਕ 7765 ਲੋਕਾਂ ਦੀ ਮੌਤ ਹੋਈ।

TheLogicalNews

Disclaimer: This story is auto-aggregated by a computer program and has not been created or edited by TheLogicalNews. Publisher: Daily Hamdard

(Visited 1 times, 1 visits today)
The Logical News

FREE
VIEW
canlı bahis