ਆਖ਼ਰ ਸਾਹਮਣੇ ਆਇਆ ਉੱਤਰ ਕੋਰੀਆ ਦਾ ਤਾਨਾਸ਼ਾਹ ਕਿਮ ਜੋਂਗ ਉਨ

ਪਿਉਂਗਯਾਂਗ, 2 ਮਈ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਜ਼ਿੰਦਾ ਹਨ ਜਾਂ ਨਹੀਂ, ਗੰਭੀਰ ਬੀਮਾਰੀ ਵਿਚੋਂ ਲੰਘ ਰਹੇ ਹਨ ਜਾਂ ਬ੍ਰੇਨ ਡੈੱਡ ਹੋ ਚੁੱਕੇ ਹਨ। ਇਨ੍ਹਾਂ ਸਾਰੇ ਸਵਾਲਾਂ ਤੋਂ ਅੱਜ ਪਰਦਾ ਉਠ ਗਿਆ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਲੈ ਕੇ ਸਾਰੀਆਂ ਅਟਕਲਾਂ ‘ਤੇ ਉਸ ਸਮੇਂ ਬ੍ਰੇਕ ਲੱਗ ਗਈ ਜਦੋਂ ਕਰੀਬ 20 ਦਿਨਾਂ ਬਾਅਦ ਉਹ ਕਿਸੇ ਜਨਤਕ ਪ੍ਰੋਗਰਾਮ ਵਿਚ ਪਹਿਲੀ ਵਾਰ ਦਿਖਾਈ ਦਿਤੇ। 3 ਹਫ਼ਤੇ ਬਾਅਦ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਸ਼ੁੱਕਰਵਾਰ ਨੂੰ ਜਨਤਕ ਰੂਪ ਵਿਚ ਅਪਣੀ ਭੈਣ ਅਤੇ ਹੋਰ ਅਧਿਕਾਰੀਆਂ ਦੇ ਨਾਲ ਨਜ਼ਰ ਆਏ। ਉੱਤਰੀ ਕੋਰੀਆ ਦੀ ਸਟੇਟ ਮੀਡੀਆ ਨੇ ਸਨਿਚਰਵਾਰ ਨੂੰ ਇਸ ਸੰਬੰਧੀ ਕੁੱਝ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ।

ਰੋਡਾਂਗ ਸਿਨੁਮਨ ਅਖ਼ਬਾਰ ਦੀਆਂ ਤਸਵੀਰਾਂ ਵਿਚ ਕਿਨ ਜੋਂਗ ਉਨ ਰਾਜਧਾਨੀ ਪਿਉਂਗਯਾਂਗ ਦੇ ਨੇੜੇ ਸੇਂਚੋਨ ਵਿਚ ਸ਼ੁੱਕਰਵਾਰ ਨੂੰ ਇਕ ਖਾਦ ਦੀ ਫ਼ੈਕਟਰੀ ਵਿਚ ਇਕ ਸਮਾਰੋਹ ਵਿਚ ਹਿੱਸਾ ਲੈਂਦੇ ਦਿਖਾਏ ਗਏ ਹਨ।
ਇਨ੍ਹਾਂ ਤਸਵੀਰਾਂ ਵਿਚ ਕਿਮ ਜੋਂਗ ਉਨ ਪਹਿਲਾਂ ਦੀ ਤਰ੍ਹਾਂ ਸਿਹਤਮੰਦ ਨਜ਼ਰ ਆ ਰਹੇ ਹਨ ਅਤੇ ਮੁਸਕੁਰਾਉਂਦੇ ਹੋਏ ਵੀ ਦਿਸ ਰਹੇ ਹਨ।

ਕੇ.ਸੀ.ਐੱਨ.ਏ. ਨੇ ਅਪਣੀ ਰਿਪੋਰਟ ਵਿਚ ਦਸਿਆ ਹੈ ਕਿ ਕਿਮ ਅਪਣੀ ਭੈਣ ਕਿਮ ਯੋ ਜੋਂਗ ਦੇ ਨਾਲ-ਨਾਲ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਦਿਖਾਈ ਦਿਤੇ। ਏਜੰਸੀ ਨੇ ਕਿਹਾ,”ਵਿਸ਼ਵ ਦੇ ਮਿਹਨਤੀ ਲੋਕਾਂ ਲਈ 1 ਮਈ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ ‘ਤੇ ਖਾਦ ਦਾ ਉਤਪਾਦਨ ਕਰਨ ਵਾਲੀ ਕੰਪਨੀ ਸ਼ੰਚੋਨ ਫ਼ਾਸਫ਼ੈਟਿਕ ਫ਼ਰਟੀਲਾਈਜ਼ਰ ਵਲੋਂ ਆਯੋਜਿਤ ਸਮਾਰੋਹ ਵਿਚ ਕਿਮ ਸ਼ਾਮਲ ਹੋਏ।” ਉੱਤਰੀ ਕੋਰੀਆਈ ਸ਼ਾਸਕ ਹਾਲ ਹੀ ਵਿਚ ਕਈ ਪ੍ਰੋਗਰਾਮਾਂ ਵਿਚ ਨਹੀਂ ਦਿਸੇ ਸਨ। ਇਸ ਨਾਲ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕਿਮ ਜੋਂਗ ਉਨ 15 ਅਪ੍ਰੈਲ ਨੂੰ ਅਪਣੇ ਮਰਹੂਮ ਦਾਦਾ ਅਤੇ ਦੇਸ਼ ਦੇ ਸੰਸਥਾਪਕ ਕਿਮ ਇਲ-ਸੁੰਗ ਦੀ 108ਵੀਂ ਵਰ੍ਹੇਗੰਢ ਵਿਚ ਵੀ ਨਜ਼ਰ ਨਹੀਂ ਆਏ ਸਨ। (ਏਜੰਸੀ)

TheLogicalNews

Disclaimer: This story is auto-aggregated by a computer program and has not been created or edited by TheLogicalNews. Publisher: Rozana Spokesman

(Visited 1 times, 1 visits today)
The Logical News

FREE
VIEW
canlı bahis