ਏ.ਐਸ.ਆਈ ਦੀ ਨਾਕੇ ‘ਤੇ ਚੈਕਿੰਗ ਦੌਰਾਨ ਕੀਤੀ ਮਾਰਕੁੱਟ

ਖਾਲੜਾ, 2 ਮਈ (ਗੁਰਪ੍ਰੀਤ ਸਿੰਘ ਸ਼ੈਡੀ) : ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਤੋਂ ਬਚਾਅ ਲਈ ਲਗਾਏ ਕਰਫ਼ਿਊ ਦੌਰਾਨ ਦਿਨ-ਰਾਤ ਲੋਕਾਂ ਦੇ ਸਿਹਤ ਦੇ ਬਚਾਅ ਲਈ ਸੜਕਾਂ ਉਤੇ ਪੁਲਿਸ ਮੁਲਾਜ਼ਮ ਡਿਊਟੀ ਦੇ ਰਹੇ ਹਨ। ਪੰਜਾਬ ਪੁਲਿਸ ਦੇ ਡਿਊਟੀ ਕਰ ਰਹੇ ਮੁਲਾਜਮਾਂ ‘ਤੇ ਕਈ ਜਗ੍ਹਾ ਹਮਲੇ ਕੀਤੇ ਜਾਣ ਦੀਆਂ ਖ਼ਬਰਾਂ ਨਿਤ ਦਿਨ ਮਿਲ ਰਹੀਆਂ ਹਨ।

ਅਜਿਹੀ ਹੀ ਘਟਨਾ ਥਾਣਾ ਖਾਲੜਾ ਵਿਖੇ ਵੀ ਵਾਪਰੀ ਜਿਸ ਦੀ ਵੀਡੀਉ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਇਸ ਵੀਡੀਉ ਦੇ ਵਾਇਰਲ ਹੋਣ ਤੋਂ ਬਾਅਦ ਥਾਣਾ ਖਾਲੜਾ ਦੇ ਏ.ਐਸ.ਆਈ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਐਸ.ਪੀ.ਡੀ ਜਗਜੀਤ ਸਿੰਘ ਵਾਲੀਆ ਵਲੋਂ ਆਡਰ ਆਇਆ ਸੀ ਕਿ ਕਰਫ਼ਿਊ ਦੌਰਾਨ ਦੋ ਪਹੀਆ ਵਾਹਨ ਅਤੇ ਗੱਡੀਆਂ ਸੜਕਾਂ ‘ਤੇ ਨਹੀਂ ਚੱਲਣਗੀਆਂ, ਇਸ ਆਡਰ ‘ਤੇ ਮੈਂ ਨਾਰਲੀ ਚੌਂਕ ਵਿਖੇ ਨਾਕੇ ‘ਤੇ ਡਿਊਟੀ ਕਰ ਰਿਹਾ ਸੀ ਇਨੇ ਨੂੰ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਸੀ ਜਦ ਮੈਂ ਉਨ੍ਹਾਂ ਨੂੰ ਕਰਫ਼ਿਊ ਦੀ ਉਲੰਘਣਾ ਕਰਨ ਬਾਰੇ ਪੁੱਛਿਆ ਤਾਂ ਗੁੱਸੇ ਵਿਚ ਮੇਰੇ ਨਾਲ ਲਾਲ-ਪੀਲੇ ਹੋਣ ਲੱਗੇ ਜਿਸ ਤੋ ਬਾਅਦ ਦੋਹਾਂ ਵਿੱਚ ਹੱਥੋਪਾਈ ਹੋ ਗਈ ਅਤੇ ਮੇਰੇ ਨਾਲ ਮਾਰਕੁੱਟ ਕਰਦਿਆਂ ਮੇਰੀ ਪੱਗੜੀ ਉਤਰ ਗਈ। ਇਸ ਤੋਂ ਬਾਅਦ ਤੁਰਤ ਪੁਲਿਸ ਵਲੋਂ ਕਰਵਾਈ ਤੇਜ਼ ਕਰਦਿਆ ਥਾਣਾ ਖਾਲੜਾ ਵਿਖੇ ਮੁੱਕਦਮਾ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਰਾਜਬੀਰ ਸਿੰਘ ਅਤੇ ਐਸ.ਐਚ.ਓ ਜਸਵੰਤ ਸਿੰਘ ਨੇ ਦਸਿਆ ਕਿ ਨਾਕੇ ‘ਤੇ ਡਿਊਟੀ ‘ਤੇ ਤੈਨਾਤ ਏ.ਐਸ.ਆਈ ਸਰਬਜੀਤ ਸਿੰਘ ਨਾਲ ਝਗੜਾ ਕਰਨ ਵਾਲੇ ਦੋ ਵਿਅਕਤੀ ਜਿਨ੍ਹਾਂ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਛੀਨਾ ਬਿੱਧੀਚੰਦ ਅਤੇ ਅਰਸ਼ਦੀਪ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਨਾਰਲੀ ਤੇ ਮੁੱਕਦਮਾ ਨੰਬਰ 67-353.186.188.269 ਆਈ.ਪੀ.ਸੀ 51ਬੀ ਢ.ਿਐਮ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਦੋਸ਼ੀਆ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

TheLogicalNews

Disclaimer: This story is auto-aggregated by a computer program and has not been created or edited by TheLogicalNews. Publisher: Rozana Spokesman

(Visited 7 times, 1 visits today)
The Logical News

FREE
VIEW
canlı bahis