ਕੋਰੋਨਾ ਪੀੜਤ ਸਿੱਖਾਂ ਨੂੰ ਦੋਸ਼ੀ ਕਹਿ ਕੇ ਪ੍ਰਚਾਰਨਾ ਘਿਣਾਉਣੀ ਸਾਜ਼ਿਸ਼ : ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਮੁਕਤਸਰ ਸਾਹਿਬ, 3 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਚਾਲੀ ਮੁਕਤਿਆਂ ਨੂੰ ਸ਼ਹੀਦੀ ਦਿਹਾੜੇ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਕੋਰੋਨਾ ਪੀੜਤ ਸਿੱਖਾਂ ਨੂੰ ਦੋਸ਼ੀ ਕਹਿ ਕੇ ਪੇਸ਼ ਕਰਨਾ ਘਿਣਾਉਣੀ ਸਾਜ਼ਿਸ਼ ਹੈ ਅਤੇ ਗਲਤ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਦੁੱਖ ਦੀ ਘੜੀ ‘ਚ ਪੀੜਤਾਂ ਨੂੰ ਨਿਰਉਤਸ਼ਾਹ ਕਰਨ ਦਾ ਯਤਨ ਬਰਦਾਸ਼ਤ ਕਰਨ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਯਾਤਰੂਆਂ ਅਤੇ ਹੋਰ ਸੂਬਿਆਂ ਤੋਂ ਆਈ ਲੇਬਰ ਲਈ ਸਰਕਾਰ ਭੋਜਨ ਵਿਵਸਥਾ ਦਾ ਸਹੀ ਪ੍ਰਬੰਧ ਕਰੇ। ਨੈਗੇਟਿਵ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਦੀ ਸਰਾਂਵਾਂ ਵਿਚ ਕੁਆਰੰਟੀਨ ਕੀਤਾ ਜਾ ਸਕਦਾ ਹੈ ਤੇ ਪਾਜੀਟਿਵ ਸਰਕਾਰ ਆਪਣੀ ਨਿਗਰਾਨੀ ‘ਚ ਰੱਖੇ, ਪਰ ਰਹਿਣ ਸਹਿਣ ਤੇ ਖਾਣੇ ਦਾ ਸਹੀ ਪ੍ਰਬੰਧ ਹੋਵੇ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਭੈਅ ਤੋਂ ਬਚਣਾ ਹੈ, ਕਿਉਂਕਿ ਡਰਨਾ ਰੋਗ ਹੈ। ਸਗੋਂ ਡਰ ਕੱਢਣਾ ਹੈ ਅਤੇ ਲਾਪਰਵਾਹੀ ਵੀ ਨਹੀਂ ਕਰਨੀ।ਉਨ੍ਹਾਂ ਕਿਹਾ ਕਿ ਇਸ ਸਮੇਂ ਰਾਜਨੀਤੀ ਕਰਨ ਜਾਂ ਲਾਹਾ ਲੈਣ ਦਾ ਸਮਾਂ ਨਹੀਂ, ਸਗੋਂ ਪੀੜਤਾਂ ਦੀ ਬਾਂਹ ਫੜਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਨੂੰ ਰੋਜ਼ਾਨਾ ਸੁਖਮਨੀ ਸਾਹਿਬ ਜਾਂ ਜਪੁਜੀ ਸਾਹਿਬ ਦੇ ਪਾਠ ਕਰਨਾ ਚਾਹੀਦਾ।

TheLogicalNews

Disclaimer: This story is auto-aggregated by a computer program and has not been created or edited by TheLogicalNews. Publisher: Ajitjalandhar

(Visited 20 times, 1 visits today)
The Logical News

FREE
VIEW
canlı bahis