ਗੁਰੂਹਰਸਹਾਏ ‘ਚ ਆਰੇ ‘ਤੇ ਪਈ ਲੱਖਾ ਰੁਪਏ ਦੀ ਲੱਕੜ ਨੂੰ ਲੱਗੀ ਅੱਗ

ਗੁਰੂਹਰਸਹਾਏ, 3 ਮਈ (ਹਰਚਰਨ ਸਿੰਘ ਸੰਧੂ/ਕਪਿਲ ਕੰਧਾਰੀ)- ਗੁਰੂਹਰਸਹਾਏ ਤੋਂ ਕਰੀਬ ਇੱਕ ਕਿੱਲੋਮੀਟਰ ਬਾਹਰਵਾਰ ਸਥਿਤ ਬਲਦੇਵ ਚੋਪੜਾ ਦੇ ਆਰੇ ਉੱਪਰ ਅਚਾਨਕ ਲੱਗੀ ਅੱਗ ਨਾਲ ਲੱਖਾਂ ਰੁਪਏ ਦੀ ਪਈ ਹੋਈ ਲੱਕੜ ਸੜ ਰਹੀ ਹੈ । ਚੋਪੜਾ ਪਰਿਵਾਰ ਦੇ ਵੱਲੋਂ ਇੱਥੇ ਕੋਲਾ ਬਣਾਉਣ ਵਾਲੀਆਂ ਭੱਠੀਆਂ ਅਤੇ ਆਰੇ ਲਗਾਏ ਹੋਏ ਹਨ । ਪਿਛਲੇ ਸਮੇਂ ‘ਚ ਇਸ ਪਰਿਵਾਰ ਵੱਲੋਂ ਜਲੰਧਰ ਸਥਿਤ ਲਵਲੀ ਯੂਨੀਵਰਸਿਟੀ ਦੇ ਮਾਲਕੀ 100 ਏਕੜ ਰਕਬੇ ‘ਚ ਖੜ੍ਹਾ ਸਫ਼ੈਦਾ ਖ਼ਰੀਦਿਆ ਸੀ । ਇਹ ਸਾਰੀ ਲੱਕੜ ਅਤੇ ਹੋਰ ਕੀਮਤੀ ਲੱਕੜ ਇਸ ਜਗ੍ਹਾ ਪਈ ਸੀ । ਇਸ ਪਰਿਵਾਰ ਵੱਲੋਂ ਫ਼ਿਰੋਜ਼ਪੁਰ ਸਥਿਤ ਫਾਇਰ ਬ੍ਰਿਗੇਡ ਸੂਚਨਾ ਦੇਣ ਤੇ ਫ਼ਿਰੋਜ਼ਪੁਰ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ ।

TheLogicalNews

Disclaimer: This story is auto-aggregated by a computer program and has not been created or edited by TheLogicalNews. Publisher: Ajitjalandhar

(Visited 1 times, 1 visits today)
The Logical News

FREE
VIEW
canlı bahis