ਜ਼ਿਲ੍ਹਾ ਰੂਪਨਗਰ ‘ਚ ਕੋਰੋਨਾ ਪਾਜ਼ਿਟਿਵ ਦੀ ਗਿਣਤੀ ਹੋਈ 6

Roopnagar Positive Cases: ਇਸ ਸਮੇਂ ਕਾਰੋਨਾ ਵਾਇਰਸ ਨਾਲ ਜੁੜੀ ਵੱਡੀ ਖਬਰ ਜ਼ਿਲ੍ਹਾ ਰੂਪਨਗਰ ਦੀ ਹੈ ਜਿੱਥੇ ਇਕ ਹੋਰ ਔਰਤ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਇਹ ਮਾਮਲਾ ਜ਼ਿਲ੍ਹਾ ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਦੀ ਹੈ ਜੋ ਹਜ਼ੂਰ ਸਾਹਿਬ ਤੋਂ ਵਾਪਸ ਆ ਕੇ ਸਿੱਧਾ ਲੁਧਿਆਣਾ ਦੇ ਡੀਐਮਸੀ ਵਿਖੇ ਦਾਖਲ ਹੋਈ, ਜਿਸ ਕਾਰਨ ਰੂਪਨਗਰ ਦੇ ਚਮਕੌਰ ਸਾਹਿਬ ਖੇਤਰ ਦੇ ਕਿਸੇ ਵੀ ਪਿੰਡ ਨੂੰ ਸੀਲ ਨਹੀਂ ਕੀਤਾ ਗਿਆ। ਜਿਸ ਕਾਰਨ ਕਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਜ਼ਿਲ੍ਹਾ ਰੂਪਨਗਰ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਦੋ ਠੀਕ ਹੋ ਗਏ ਹਨ।

ਧਿਆਨ ਯੋਗ ਹੈ ਕਿ ਜ਼ਿਲ੍ਹਾ ਰੂਪਨਗਰ ਵਿੱਚ ਹੁਣ ਤੱਕ ਕੁੱਲ 443 ਸੈਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਤਿੰਨ 357 ਨਮੂਨੇ ਨੈਗੇਟਿਵ ਪਾਏ ਗਏ ਹਨ ਅਤੇ 82 ਨਮੂਨੇ ਦੀਆਂ ਰਿਪੋਰਟਾਂ ਅਜੇ ਆਉਣੀਆਂ ਹਨ।
ਇੱਕ ਕਰੋਨਾ-ਪੌਜੇਟਿਵ ਮਰੀਜ਼ ਦੀ ਮੌਤ ਹੋ ਗਈ ਹੈ ਜਦੋਂ ਕਿ ਉਸ ਦੀ ਪਤਨੀ, ਉਸ ਦਾ ਬੇਟਾ, ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਚਤਾਮਾਲੀ ਪਿੰਡ ਵਿਚ ਉਸ ਦੇ ਘਰ ਵਿਚ ਅਜੇ ਵੀ ਸੁਰੱਖਿਅਤ ਹੈ। ਪਾਜੀਟਿਵ ਮਰੀਜ਼ ਦਾ ਇਸ ਸਮੇਂ ਮੁਹਾਲੀ ਦੇ ਗਿਆਨ ਸਾਗਰ ਮੈਡੀਕਲ ਸੈਂਟਰ ਵਿਖੇ ਇਲਾਜ ਚੱਲ ਰਿਹਾ ਹੈ, ਜਦਕਿ ਸ੍ਰੀ ਚਮਕੌਰ ਸਾਹਿਬ ਦੀ ਔਰਤ ਦਾ ਡੀਐਮਸੀ ਹਸਪਤਾਲ, ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ।

TheLogicalNews

Disclaimer: This story is auto-aggregated by a computer program and has not been created or edited by TheLogicalNews. Publisher: DailyPost Punjabi

(Visited 1 times, 1 visits today)
The Logical News

FREE
VIEW
canlı bahis